AtoZ
Group
Hello friends we are helping poor childrens for their Education, feature life, In the area of Alwar District in Rajisthan INDIA they are from the community knowne as - ADIVASI, VANJARAI, LUBANAIS & SIGLIKARS So Our ASSOCIATION IS LOOKING FORWARD TO HAVE SUPPORT Today we are having 850 childrens studing their. To provide these childrens the better education we need Sponcers, Supporters, Donaters
In different field to provide These Childrens better Service
Intrested Friends can contact us on –AtoZ INDIA FRANCE SOCIAL &CULTURAL ASSOCIATION (REGD) MOB-0033.629394861- SKYP- IQBALSINGHJI1 E-ail is – iqbalsinghatoz@yahoo.com/
Comments
ਅਜੋਕੀਆਂ ਸਿੱਖ ਸੰਸਥਾਵਾਂ ਅਤੇ ਸਿਕਲੀਗਰ ਕਬੀਲਾ
ਇਸ ਵਿਚ ਸ਼ੱਕ ਨਹੀਂ ਕਿ ਸਿੱਖ ਇਤਿਹਾਸ ਵਿਚ ਸਿਕਲੀਗਰ ਕਬੀਲੇ ਦੀ ਬੇਹੱਦ ਪ੍ਰਸੰਸਾਯੋਗ ਭੂਮਿਕਾ ਰਹੀ ਹੈ ਪਰ ਉਨ੍ਹਾਂ ਦੇ ਸਿੱਖ ਮੂਲ-ਧਾਰਾ ਨਾਲੋਂ ਨਿਖੜਨ/ਵਿਛੜਨ ਦਾ ਗਿਆਨ ਬਹੁਤ ਘੱਟ ਸਿੱਖਾਂ ਨੂੰ ਹੈ। ਗੁਰੂ ਨਾਨਕ ਦੀ ਫੁਲਵਾੜੀ ਦੇ ਇਸ ਮਹੱਤਵਪੂਰਨ ਹਿੱਸੇ ਬਾਰੇ ਕੁਝ ਸਮਾਂ ਪਹਿਲਾਂ ਤੱਕ ਸਿੱਖ ਸੰਸਥਾਵਾਂ ਬਿਲਕੁਲ ਅਵੇਸਲੀਆਂ ਸਨ। ਹੁਣ ਥੋੜ੍ਹੇਸਮੇਂ ਤੋਂ ਵਿਅਕਤੀਗਤ ਅਤੇ ਸੰਸਥਾਗਤ ਪੱਧਰ `ਤੇ ਕੁਝ ਯਤਨ ਸ਼ੁਰੂ ਹੋਏ ਹਨ। ‘ਗੁਰਮਤਿ ਪ੍ਰਕਾਸ਼’, ‘ਸਿੱਖ ਫੁਲਵਾੜੀ’, ‘ਸਿੱਖ ਰੀਵਿਊ’ ਸਮੇਤ ਕਈ ਸਿੱਖ ਪੱਤਰਕਾਵਾਂ ਵਿਚ ਸਿਕਲੀਗਰਾਂ ਤੋਂ ਇਲਾਵਾ ਵਣਜਾਰੇ, ਸਤਿਨਾਮੀਏ ਆਦਿ ਕਬੀਲਿਆਂ ਬਾਰੇ ਸਮੱਗਰੀ ਪ੍ਰਕਾਸ਼ਤ ਹੋਈ ਹੈ।ਜਿਸ ਕਾਰਨ ਸਿੱਖ ਸੰਸਥਾਵਾਂ ਵਿਚ ਹਿਲਜੁਲ ਸ਼ੁਰੂ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਮੇਤ ਕਈ ਸਿੱਖ ਸੰਸਥਾਵਾਂ ਨੇ ਇਸ ਪਾਸੇ ਧਿਆਨ ਦੇਣਾ ਸ਼ੁਰੂ ਕੀਤਾ ਹੈ।
ਇਸ ਪਾਸੇ ਵਧੇਰੇ ਸਰਗਰਮੀ ਛੋਟੀਆਂ/ਸਥਾਨਕ ਪੱਧਰ ਦੀਆਂ ਸੰਸਥਾਵਾਂ ਜਿਵੇਂ ਗੁਰਮਤਿ ਪ੍ਰਚਾਰ ਸੰਸਥਾ, ਨਾਗਪੁਰ,ਸਕਾਟਿਸ਼ ਸਿੱਖ ਕੌਂਸਲ, ਸਤਿਨਾਮ ਫਾਊਂਡੇਸ਼ਨ, ਰਾਇਪੁਰ, ਗੁਰੂ ਅੰਗਦ ਦੇਵ ਵਿਦਿਅਕ ਅਤੇ ਭਲਾਈ ਸੰਸਥਾ,ਲੁਧਿਆਣਾ, ਵਣਜਾਰਾ ਐਂਡ ਅਦਰ ਵੀਕਰ ਸੈਕਸ਼ਨ ਵੈਲਫੇਅਰ ਸੁਸਾਇਟੀ, ਚੰਡੀਗੜ੍ਹ ਆਦਿ ਨੇ ਦਿਖਾਈ ਹੈ।
ਗੁਰੂ ਅੰਗਦ ਦੇਵ ਵਿੱਦਿਅਕ ਅਤੇ ਭਲਾਈ ਸੰਸਥਾ ਵਲੋਂ ਲੁਧਿਆਣਾ ਦੇ ਪ੍ਰੀਤਨਗਰ ਦੀ ਸਿਕਲੀਗਰ ਬਸਤੀ ਵਿਚ ਸ਼ੁਰੂਕੀਤੇ ਪ੍ਰਾਜੈਕਟ ਨੂੰ ਦੇਖ ਕੇ ਇਸ ਪਾਸੇ ਹੋਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਮਿਲਦੀ ਹੈ ਕਿ ਇਨ੍ਹਾਂ ਕਬੀਲਿਆਂ ਲਈ ਬਹੁਤ ਕੁਝ ਹੋਣ ਵਾਲਾ ਹੈ। ਇਥੇ ਇਹ ਗੱਲ ਵਰਣਨਯੋਗ ਹੈ ਕਿ ਸਿੱਖ ਸੰਸਥਾਵਾਂ ਦੀ ਸਰਗਰਮੀ ਤੋਂ ਪਹਿਲਾਂ ਪੰਜਾਬ, ਦਿੱਲੀ ਸਮੇਤ ਕੁਝ ਥਾਵਾਂ `ਤੇ ਸਿਕਲੀਗਰ ਬਸਤੀਆਂ ਵਿਚ ਨਿਰੰਕਾਰੀਆਂ ਵਲੋਂ ਵੀ ਇਨ੍ਹਾਂ ਦੀ ਭਲਾਈ ਲਈ ਯਤਨ ਆਰੰਭਿਆ ਗਿਆ ਸੀ।
ਸਿਕਲੀਗਰ ਕਬੀਲਾ : ਅਜੋਕੀ ਹਾਲਤ
ਵੱਖ-ਵੱਖ ਧਾਰਮਿਕ ਅਤੇ ਸਮਾਜ-ਸੇਵੀ ਸੰਸਥਾਵਾਂ ਵਲੋਂ ਹੋ ਰਹੇ ਛੋਟੇ ਪੱਧਰ ਦੇ, ਪਰ ਅਹਿਮ ਕਾਰਜਾਂ/ਸਰਵੇਖਣਾਂ ਤੋਂ ਸਿਕਲੀਗਰਾਂ ਬਾਰੇ ਜੋ ਵੀ ਤੱਥ ਦ੍ਰਿਸ਼ਟੀਗੋਚਰ ਹੋ ਰਹੇ ਹਨ, ਉਨ੍ਹਾਂ ਵਿਚੋਂ ਇਕ ਇਹ ਹੈ ਕਿ ਸੈਂਕੜੇ ਵਰ੍ਹੇ ਸਿੱਖੀ ਦੀ ਮੁੱਖ-ਧਾਰਾ ਤੋਂ ਵਿੱਛੜੇ ਰਹਿਣ ਦੇਬਾਵਜੂਦ ਸਿੱਖ ਸਿਕਲੀਗਰ ਪੂਰੇ ਸਿੱਖੀ ਸਰੂਪ ਵਿਚ ਹਨ। ਗੁਰਦੁਆਰਿਆਂ, ਗੁਰਮਤਿ ਲਿਟਰੇਚਰ ਅਤੇ ਧਰਮ-ਪ੍ਰਚਾਰ ਦੀ ਅਣਹੋਂਦ ਦੇ ਬਾਵਜੂਦ ਸਿੱਖੀ ਲਈ ਉਨ੍ਹਾਂ ਅੰਦਰ ਬੇਹੱਦ ਤਾਂਘ ਹੈ। ਬੇਸ਼ੱਕ ਸਮਾਜ ਦੇ ਹੋਰ ਲੋਕਾਂ ਦੀ ਤਰ੍ਹਾਂ ਪੁਰਾਤਨ ਰਹੁ-ਰੀਤਾਂ, ਕਬੀਲਾਈ ਵਿਸ਼ਵਾਸ, ਵਹਿਮ-ਭਰਮ ਇਨ੍ਹਾਂ ਸਿਕਲੀਗਰਾਂ ਵਿਚ ਵੀ ਪ੍ਰਚਲਤ ਹਨ ਅਤੇ ਇਨ੍ਹਾਂ ਦੀ ਗਰੀਬੀ ਦਾ ਨਜਾਇਜ਼ ਫਾਇਦਾ ਲੈ ਕੇ, ਕਈ ਦੂਸਰੇ ਧਰਮਾਂ ਦੇ ਲੋਕ, ਇਨ੍ਹਾਂ ਦੇ ਧਰਮ ਪਰਿਵਰਤਨ ਲਈ ਸਰਗਰਮ ਹਨ31 ਪਰ ਇਸ ਦੇ ਬਾਵਜੂਦ ਸਿਕਲੀਗਰਾਂ ਦੀ ਸਿੱਖ ਧਰਮ ਪ੍ਰਤੀ ਸ਼ਰਧਾ ਅਤੇ ਸਤਿਕਾਰ ਜਿਉਂ ਦਾ ਤਿਉਂ ਕਾਇਮ ਹੈ। ਪੁਰਾਤਨ ਰੀਤਾਂ-ਰਸਮਾਂ ਦੇ ਨਾਲ ਨਾਲ ਸਿਕਲੀਗਰ ਕਬੀਲੇ ਦੀ ਰਹਿਤ-ਰਹਿਣੀ ਉਪਰ ਸਿੱਖੀ ਦਾ ਪ੍ਰਭਾਵ ਪ੍ਰਤੱਖ ਦੇਖਿਆ ਜਾ ਸਕਦਾ ਹੈ ਜਿਵੇਂ ਸਿੱਖ ਪਰੰਪਰਾ ਅਨੁਸਾਰ ਬੱਚਿਆਂ ਦਾ ਨਾਮਕਰਨ, ਕੇਸਾਧਾਰੀ ਹੋਣਾ, ਅੰਮ੍ਰਿਤ ਦੀ ਮਰਯਾਦਾ ਵਿਚ ਵਿਸ਼ਵਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰੇ ਪ੍ਰਤੀ ਅਥਾਹ ਸ਼ਰਧਾ, ਆਨੰਦ ਕਾਰਜ ਦੀ ਰਸਮ ਆਦਿ।
ਸਿਕਲੀਗਰ ਕਬੀਲੇ ਦਾ ਪਸਾਰਾ ਅਤੇ ਪਛੜੇਵਾਂ ਅੱਜ ਏਨਾ ਵਿਆਪਕ ਹੈ ਕਿ ਵੱਖ-ਵੱਖ ਸੰਸਥਾਵਾਂ ਵਲੋਂ ਆਰੰਭੇ ਭਲਾਈ-ਕਾਰਜ ਨਿਗੂਣੇ ਅਤੇ ਅਧੂਰੇ ਹਨ। ਸਮਾਜਕ, ਆਰਥਕ, ਵਿੱਦਿਅਕ, ਹਰ ਪੱਖੋਂ ਇਸ ਕਬੀਲੇ ਦੀ ਹਾਲਤ ਤਰਸਯੋਗ ਹੈ।ਸਿਕਲੀਗਰਾਂ ਦੀਆਂ ਝੁੱਗੀਆਂ ਵਿਚ ਕਰਾਮਾਤੀ ਗੁਣਵਤਾ ਛੁਪੀ ਹੋਈ ਹੈ। ਇਸ ਗੁਣਵਤਾ ਨੂੰ ਅਨਪੜ੍ਹਤਾ ਅਤੇ ਗਰੀਬੀ ਦੀ ਗ੍ਰਿਫਤ ਵਿਚੋਂ ਕੱਢਣ ਲਈ ਸਿਕਲੀਗਰ ਬਸਤੀਆਂ ਵਿਚ ਵਿੱਦਿਅਕ ਸੰਸਥਾਵਾਂ, ਤਕਨੀਕੀ ਅਤੇ ਦਸਤਕਾਰੀ ਟ੍ਰੇਨਿੰਗ ਸੰਸਥਾਵਾਂ ਦੀ ਲੋੜ ਹੈ। ਆਮ ਧਾਰਨਾ ਹੈ ਕਿ ਸਿਕਲੀਗਰਾਂ ਦੇ ਬੱਚੇ ਇੰਜੀਨੀਅਰ ਦਿਮਾਗ ਲੈ ਕੇ ਜੰਮਦੇ ਹਨ, ਪਰ ਸਕੂਲੀ ਵਿੱਦਿਆ ਅਤੇ ‘ਨਵੇਂ ਜ਼ਮਾਨੇ’ ਦੀ ਤਕਨੀਕੀ ਸਿਖਲਾਈ ਤੋਂ ਵਿਰਵੇ, ਪੁਰਾਣੀ ਤਕਨੀਕ ਦੇ ਮਾਹਰ ਇਹ ਕਾਬਲ ਅਤੇ ਹੁਨਰਮੰਦ ਲੋਕ ਦਰ-ਦਰ ਦੀਆਂ ਠੋਹਕਰਾਂ ਖਾਣ ਲਈ ਮਜ਼ਬੂਰ ਹਨ। ਅਗਰ ਸਿਕਲੀਗਰਾਂ ਦੀ ਨਵੀਂ ਪੀੜ੍ਹੀ ਨੂੰ ਨਵੇਂਜ਼ਮਾਨੇ ਦੀ ਤਕਨੀਕੀ ਸਿਖਲਾਈ ਅਤੇ ਕੁਝ ਕਰਨ ਦਾ ਮੌਕਾ ਮਿਲੇ ਤਾਂ ਹੈਰਾਨੀਜਨਕ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ ਹੈ।
ਅੰਤਲੀ ਗੱਲ : ਖੋਜਕਾਰਾਂ ਲਈ
ਹਥਲਾ ਨਿਬੰਧ, ਸਿਕਲੀਗਰਾਂ ਦੇ ਗੁਰੂ ਪੰਥ ਨਾਲ ਸੰਬੰਧਾਂ ਬਾਰੇ ਉਪਲਬਧ ਸਮੱਗਰੀ `ਤੇ ਸਰਸਰੀ ਝਾਤ ਹੈ। ਇਸ ਕਬੀਲੇ ਬਾਰੇ ਥਾਂ-ਥਾਂ ਖਿੰਡੀ ਪਈ ਸਮੱਗਰੀ, ਤੱਥ, ਰਵਾਇਤਾਂ, ਸਮਾਚਾਰ ਸਿਰੜੀ ਖੋਜਕਾਰਾਂ ਦੀ ਉਡੀਕ ਵਿਚ ਹਨ।
ਸਿਕਲੀਗਰ ਕਬੀਲੇ ਬਾਰੇ ਇਕਾ-ਦੁੱਕਾ ਅਕਾਦਮਿਕ ਕਾਰਜ ਹੀ ਦ੍ਰਿਸ਼ਟੀਗੋਚਰ ਹੁੰਦੇ ਹਨ। ਸ਼ੇਰ ਸਿੰਘ ਸ਼ੇਰ ਅਤੇ ਕਿਰਪਾਲ ਕਜ਼ਾਕ ਦਾ ਖੋਜ-ਕਾਰਜ, ਇਸ ਦਿਸ਼ਾ ਵਿਚ ਬਹੁਤ ਹੀ ਮਹੱਤਵਪੂਰਨ ਹੈ ਪਰ ਇਸ ਵਿਸ਼ੇ ਦੇ ਬਹੁਤ ਸਾਰੇ ਪੱਖ ਅਣਛੋਹੇ ਪਏ ਹਨ। ਨਿਰੋਲ ਇਤਿਹਾਸਕ ਪਹੁੰਚ ਤੋਂ ਇਸ ਵਿਸ਼ੇ `ਤੇ ਕੋਈ ਵੀ ਵਿਉਂਤਬੱਧ ਕਾਰਜ ਸਾਹਮਣੇ ਨਹੀਂ ਆਇਆ।ਸਿਕਲੀਗਰਾਂ ਬਾਰੇ ਪੁਰਾਤਨ ਇਤਿਹਾਸਕ ਸਰੋਤਾਂ ਵਿਚ ਬਹੁਤ ਕੁਝ ਦੱਬਿਆ ਪਿਆ ਹੈ ਜੋ ਕਿ ਸੰਕੇਤਕ ਅਤੇ ਅਸਪੱਸ਼ਟ ਹੋਣ ਦੇ ਨਾਲ-ਨਾਲ ਖਿਲਰਵੇਂ ਰੂਪ ਵਿਚ ਹੈ।
ਪੁਰਾਤਨ ਹਥਿਆਰਾਂ ਦੇ ਅਧਿਐਨ ਤੋਂ ਬਹੁਤ ਕੁਝ ਸਾਹਮਣੇ ਆ ਸਕਦਾ ਹੈ। ਇਸੇ ਸਮਾਜ-ਵਿਗਿਆਨ,ਨਸਲ-ਵਿਗਿਆਨ, ਸੁਰੱਖਿਆ ਅਧਿਐਨ ਦੇ ਖੋਜ ਵਿਦਿਆਰਥੀ ਆਪੋ-ਆਪਣੇ ਅਨੁਸ਼ਾਸਨ ਵਿਚ ਰਹਿ ਕੇ, ਇਸ ਅਣਗੌਲੇ ਖੇਤਰ ਬਾਰੇ ਬਹੁਤ ਕੁਝ ਢੂੰਡ ਸਕਦੇ ਹਨ। ਸਮਾਜ ਵਿਗਿਆਨ ਦ੍ਰਿਸ਼ਟੀਕੋਣ ਤੋਂ ਸਿਕਲੀਗਰ ਕਬੀਲੇ ਦਾ ਅਧਿਐਨ, ਵਿਸ਼ਾਲ ਸਰਵੇਖਣ-ਪ੍ਰਾਜੈਕਟ ਦਾ ਮੁਥਾਜ ਹੈ। ਕਹਿਣ ਤੋਂ ਭਾਵ, ਸਿਕਲੀਗਰ ਕਬੀਲੇ ਬਾਰੇ ਅਕਾਦਮਿਕ ਪੱਧਰ`ਤੇ ਵੱਖ-ਵੱਖ ਪੱਖਾਂ ਤੋਂ ਖੋਜ-ਕਾਰਜ ਸੰਭਵ ਹੋ ਸਕਦਾ ਹੈ। ਖੋਜ-ਵਿਦਿਆਰਥੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।