ਲੇਖਕ: ਸ. ਚਮਕੌਰ ਸਿੰਘ ਇਕ਼ਬਾਲ ਸਿੰਘ (ਏ ਟਓ ਜ਼ੇਡ ) ਪੈਰਿਸ ਫ੍ਰਾਂਸ ਭੂਮਿਕਾ - ਗੁਰੂ ਨਾਨਕ ਸਾਹਿਬ ਵਲੋਂ ਚਲਾਏ ਨਿਰਮਲ ਪੰਥ/ਗੁਰੂ-ਪੰਥ ਵਿਚ ਜਾਤ-ਪਾਤ, ਰੰਗ, ਨਸਲ, ਲਿੰਗ, ਬੋਲੀ, ਇਲਾਕੇ,ਮਜ਼ਹਬ ਆਦਿ ਕਿਸੇ ਵੀ ਆਧਾਰ `ਤੇ ਕਿਸੇ ਨਾਲ ਕੋਈ ਵੀ ਭੇਦ-ਭਾਵ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ। ਇਹੀ ਕਾਰਨ ਹੈਕਿ ਮਨੁੱਖੀ ਸਮਾਜ ਦੇ ਹਰ ਵਰਗ ਦਾ ਗੁਰੂ-ਪੰਥ ਨਾਲ ਗਹਿਰਾ ਸੰਬੰਧ ਰਿਹਾ ਹੈ। ਕਿਸਾਨ, ਮਜ਼ਦੂਰ, ਵਪਾਰੀ,ਦੁਕਾਨਦਾਰ, ਦਸਤਕਾਰ, ਮੁਲਾਜ਼ਮ, ਅਮੀਰ, ਗਰੀਬ ਸਭ ਵਰਗ ਸ਼ੁਰੂ ਤੋਂ ਹੀ ਗੁਰੂ-ਪੰਥ ਨਾਲ ਜੁੜੇ ਆ ਰਹੇ ਹਨ। ਇਹ ਇਕ ਇਤਿਹਾਸਕ ਸੱਚਾਈ ਹੈ ਕਿ ਦੱਖਣੀ ਏਸ਼ੀਆ ਦੇ ਵਿਸ਼ਾਲ ਖਿੱਤੇ, ਵਿਸ਼ੇਸ਼ ਕਰ ਅਜੋਕੇ ਭਾਰਤ ਦੇ ਦੂਰ-ਦਰਾਜ ਖੇਤਰਾਂਵਿਚ ਗੁਰੂ ਨਾਨਕ ਦੀ ਸਿੱਖੀ ਦਾ ਵਿਆਪਕ ਪ੍ਰਭਾਵ ਰਿਹਾ ਹੈ। ਇਸ ਖੇਤਰ ਵਿਚ ਥੋੜ੍ਹੀ ਬਹੁਤ ਦਿਲਚਸਪੀ ਰੱਖਣ ਵਾਲੇ ਖੋਜੀਆਂ ਨੂੰ ਹੈਰਾਨੀਜਨਕ ਤੱਥ ਮਿਲੇ ਹਨ। ਭਾਰਤ ਦੇ ਵੱਖ-ਵੱਖ ਰਾਜਾਂ ਮੱਧ ਪ੍ਰਦੇਸ਼, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ ਆਦਿ ਵਿਚ ਕਈ ਐਸੇ ਕਬੀਲਿਆਂ ਬਾਰੇ ਪਤਾ ਲੱਗਾ ਹੈ ਜਿਹੜੇ ਅੱਜ ਤੱਕ ਗੁਰੂ ਨਾਨਕ ਦੀ ਸਿੱਖੀ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਾਂਭੀ ਬੈਠੇ ਹਨ। ਇਨ੍ਹਾਂਵਿਚੋਂ ਸਿਕਲੀਗਰ, ਵਣਜਾਰੇ, ਲੁਬਾਣੇ, ਸਤਨਾਮੀਏ, ਭੀਲ ਆਦਿ ਬਹੁਤ ਸਾਰੇ ...